Saturday, January 23, 2016

ਵਿਰਸਾ

ਆਪਣੇ ਵਿਰਸੇ ਨੂ ਵਿਸਰਨ ਦਾ ਮੋਲ
ਕੋਈ ਨਹੀ ਚੁਕਾ ਸਕਦਾ

ਨਾ ਬੰਦਾ
ਨਾ ਕੁਨਬਾ
ਨਾ ਪਿੰਡ
ਨਾ ਦੇਸ਼
ਨਾ ਪੂਰੀ ਕਾਯਨਾਤ। 

ਵਿਰਸੇ ਦਾ ਵਿਸਰਨਾ
ਕੋਈ ਮੋੜ ਨਹੀ ਸਕਦਾ
ਨਾ ਖਿਨ
ਨਾ ਦਿਨ
ਨਾ ਹਫਤਾ
ਨਾ ਸਾਲ
ਅਤੇ  ਨਾ ਹੀ
ਆਪ ਕਾਲ

ਵਿਰਸਾ ਵਿਸਰਦਾ ਹੈ
ਇਕ ਹੀ ਵਾਰ .

अपने विरसे नु विसरण दा मोल
कोई नहीं चुका सकदा
ना बंदा
ना कुनबा
ना पिंड
ना देश
ना पूरी कायनात। 

विरसे दा विसरना
कोई मोड़ नहीं सकदा
ना खिन
ना दिन
ना हफ्ता
ना साल
और ना ही
आप काल.

विरसा विसरदा है
इक ही वार.


 

No comments: